ਹਿੰਸਾ ਅਤੇ ਬਦਸਲੂਕੀ ਦੀਆਂ ਕਿਸਮਾਂ – Types of Abuse – Punjabi

ਸਰੀਰਕ ਬਦਸਲੂਕੀ

ਸਰੀਰਕ ਬਦਸਲੂਕੀ ਉਸ ਸਮੇਂ ਵਾਪਰਦੀ ਹੈ ਜਦੋਂ ਕੋਈ ਵਿਅਕਤੀ ਜਤਨ ਸ਼ਕਤੀ ਅਤੇ ਕਿਸੇ ਹੋਰ ਵਿਅਕਤੀ ਤੇ ਨਿਯੰਤਰਣ ਕਰਨ ਲਈ ਸਰੀਰਕ ਬਲ ਦੀ ਵਰਤੋਂ ਕਰਦਾ ਹੈ। ਇਹ ਹੌਲੀ ਹੌਲੀ ਚਾਲੂ ਹੋ ਸਕਦਾ ਹੈ ਅਤੇ ਹੌਲੀ ਹੌਲੀ ਸਮੇਂ ਦੇ ਨਾਲ ਵੱਧ ਸਕਦਾ ਹੈ। ਸਰੀਰਕ ਬਦਸਲੂਕੀ ਦੀਆਂ ਉਦਾਹਰਣਾਂ:

• ਮਾਰਨਾ, ਥੱਪੜ ਮਾਰਨਾ, ਲੱਤ ਮਾਰਨਾ, ਕੱਟਣਾ ਜਾਂ ਥੁੱਕਣਾ
• ਚੀਜ਼ਾਂ ਸੁੱਟਣਾ ਜਾਂ ਜਾਇਦਾਦ ਨੂੰ ਨੁਕਸਾਨ ਪਹੁੰਚਾਉਣਾ
• ਬੱਚਿਆਂ ਜਾਂ ਪਾਲਤੂ ਜਾਨਵਰਾਂ ਨਾਲ ਬਦਸਲੂਕੀ ਕਰਨਾ
• ਘਰ ਦੇ ਅੰਦਰ ਜਾਂ ਬਾਹਰ ਕਿਸੇ ਨੂੰ ਲੌਕ ਕਰਨਾ
• ਦਾਜ ਨਾਲ ਸੰਬੰਧਿਤ ਬਦਸਲੂਕੀ

ਜਿਨਸੀ ਬਦਸਲੂਕੀ

ਜਿਨਸੀ ਬਦਸਲੂਕੀ ਕਿਸੇ ਵੀ ਕਿਸਮ ਦੀ ਜ਼ਬਰਦਸਤੀ ਜਾਂ ਅਣਚਾਹੀ ਸਰੀਰਕ ਗਤੀਵਿਧੀ ਹੁੰਦੀ ਹੈ। ਜਿਨਸੀ ਬਦਸਲੂਕੀ ਦੀਆਂ ਉਦਾਹਰਨਾਂ:

• ਕਿਸੇ ਨੂੰ ਉਸ ਦੀ ਸਹਿਮਤੀ ਦੇ ਬਗੈਰ ਸੰਭੋਗ ਕਰਨ ਜਾਂ ਜਿਨਸੀ ਗਤੀਵਿਧੀਆਂ ਕਰਨ ਲਈ ਜ਼ਬਰਦਸਤੀ ਕਰਨਾ
• ਅਣਚਾਹੇ ਛੋਹਣਾ ਜਾਂ ਸੰਪਰਕ
• ਸੰਭੋਗ ਦੌਰਾਨ ਜਾਣ-ਬੁੱਝ ਕੇ ਦਰਦ ਕਰਨਾ
• ਗਰਭ-ਅਵਸਥਾ ਅਤੇ ਜਿਨਸੀ ਤੌਰ ਤੇ ਫੈਲਣ ਵਾਲੀਆਂ ਲਾਗਾਂ ਦੇ ਖਿਲਾਫ਼ ਸੁਰੱਖਿਆ ਤੋਂ ਬਿਨਾਂ ਜ਼ਬਰਦਸਤੀ ਸੰਭੋਗ ਕਰਨਾ
• ਜਿਨਸੀ ਤੌਰ ‘ਤੇ ਘਟੀਆ ਅਪਮਾਨ ਜਾਂ ਚੁਟਕਲੇ ਬਣਾਉਣਾ

 

ਭਾਵਾਤਮਕ ਅਤੇ ਜ਼ਬਾਨੀ ਬਦਸਲੂਕੀ

ਭਾਵਾਤਮਕ ਅਤੇ ਜ਼ਬਾਨੀ ਬਦਸਲੂਕੀ ਸਰੀਰਕ ਸੱਟਾਂ ਨਹੀਂ ਛੱਡਦੀ ਹੈ ਪਰ ਕਿਸੇ ਵਿਅਕਤੀ ਦੀ ਮਾਨਸਿਕ ਸਿਹਤ ਅਤੇ ਤੰਦਰੁਸਤੀ ਨੂੰ ਪ੍ਰਭਾਵਤ ਕਰਦੀ ਹੈ। ਭਾਵਨਾਤਮਕ ਅਤੇ ਜ਼ਬਾਨੀ ਬਦਸਲੂਕੀ ਦੀਆਂ ਉਦਾਹਰਣਾਂ:

• ਸੰਬੰਧ ਵਿੱਚ ਸਾਰੀਆਂ ਸਮੱਸਿਆਵਾਂ ਲਈ ਕਿਸੇ ਨੂੰ ਜ਼ਿੰਮੇਵਾਰ ਠਹਿਰਾਉਣਾ
• ਸਵੈ-ਮਾਣ ਨੂੰ ਕਮਜ਼ੋਰ ਕਰਨ ਲਈ ਨਾਂ ਨਾਲ ਬੁਲਾਉਣਾ, ਚੀਕਣਾ ਜਾਂ ਕਿਸੇ ਦੀ ਦੂਸਰਿਆਂ ਨਾਲ ਤੁਲਨਾ ਕਰਨੀ
• ਕਿਸੇ ਨੂੰ ਜਾਣਬੁੱਝ ਕੇ ਜਨਤਕ ਤੌਰ ਤੇ ਸ਼ਰਮਿੰਦਾ ਕਰਨਾ
• ਆਤਮ ਹੱਤਿਆ ਕਰਨ ਦੀ ਧਮਕੀ ਦੇਣਾ
• ਕਿਸੇ ਨੂੰ ਸੈਕਸ ਦਾ ਇਨਕਾਰ ਕਰਨ ਦੇ ਲਈ ਦੋਸ਼ੀ ਮਹਿਸੂਸ ਕਰਨਾ
• ਇਮੀਗ੍ਰੇਸ਼ਨ ਅਧਿਕਾਰੀਆਂ ਨੂੰ ਸੂਚਨਾ ਦੇ ਕੇ ਵੀਜ਼ਾ ਰੱਦ ਕਰਨ ਦੀ ਧਮਕੀ ਦੇਣਾ

 

ਵਿੱਤੀ ਬਦਸਲੂਕੀ

ਵਿੱਤੀ ਬਦਸਲੂਕੀ ਉਦੋਂ ਵਾਪਰਦੀ ਹੈ ਜਦੋਂ ਕੋਈ ਮੁਜਰਿਮ ਬੈਂਕ ਖਾਤਿਆਂ ਤੇ ਨਿਯੰਤਰਣ ਲੈ ਲੈਂਦਾ ਹੈ, ਪੀੜਤ ਨੂੰ ਪੈਸੇ ਖਰਚ ਕਰਨ ਜਾਂ ਕੰਮ ਕਰਨ ਤੋਂ ਰੋਕਦਾ ਹੈ। ਵਿੱਤੀ ਬਦਸਲੂਕੀ ਵਿੱਚ ਇਹ ਸ਼ਾਮਲ ਹਨ:

• ਵਿੱਤ ਦਾ ਪੂਰਾ ਨਿਯੰਤਰਣ ਲੈਣਾ
• ਬੈਂਕ ਖਾਤਿਆਂ ਅਤੇ ਕ੍ਰੈਡਿਟ ਕਾਰਡਾਂ ਤੱਕ ਪਹੁੰਚ ਨੂੰ ਪ੍ਰਤਿਬੰਧਿਤ ਕਰਨਾ
• ਘਰੇਲੂ ਖਰਚਿਆਂ ਲਈ ਨਾਕਾਫ਼ੀ ਪੈਸਾ ਦੇਣਾ ਜਾਂ ਕੋਈ ਪੈਸਾ ਨਾ ਦੇਣਾ
• ਪੈਸੇ ਲਈ ਨਿਰੰਤਰ ਮੰਗ ਕਰਨਾ (ਪਤਨੀ ਜਾਂ ਉਸਦੇ ਪਰਿਵਾਰ ਤੋਂ)

ਸਮਾਜਿਕ ਬਦਸਲੂਕੀ

ਸਮਾਜਿਕ ਬਦਸਲੂਕੀ ਉਦੋਂ ਵਾਪਰਦੀ ਹੈ ਜਦੋਂ ਇੱਕ ਅਪਰਾਧੀ ਤਾਕਤ ਅਤੇ ਨਿਯੰਤਰਣ ਦਾ ਦਾਅਵਾ ਕਰਨ ਲਈ ਆਪਣੇ ਸਾਥੀ ਨੂੰ ਪਰਿਵਾਰ ਅਤੇ ਦੋਸਤਾਂ ਤੋਂ ਅਲੱਗ ਕਰਦਾ ਹੈ। ਸਮਾਜਿਕ ਬਦਸਲੂਕੀ ਦੀਆਂ ਉਦਾਹਰਨਾਂ:

• ਫੋਨ ਕਾਲਾਂ, ਸੰਦੇਸ਼ਾਂ, ਈਮੇਲਾਂ ਅਤੇ ਸੋਸ਼ਲ ਮੀਡੀਆ ਪਲੇਟਫਾਰਮਾਂ ਦੀ ਨਿਗਰਾਨੀ ਕਰਨਾ
• ਇਹ ਫੈਸਲਾ ਕਰਨਾ ਕਿ ਉਹਨਾਂ ਦੇ ਸਾਥੀ ਕਿਹੜੇ ਦੋਸਤ ਅਤੇ ਪਰਿਵਾਰ ਦੇ ਜੀਆਂ ਨੂੰ ਦੇਖ ਸਕਦੇ ਹਨ
• ਆਪਣੇ ਸਾਥੀ ਦੇ ਪਰਿਵਾਰ ਅਤੇ ਦੋਸਤਾਂ ਦੀ ਆਲੋਚਨਾ ਕਰਨਾ
• ਇੱਕ ਦੂਰ ਅਲੱਗ ਥਾਂ ਤੇ ਜਾਣਾ ਜਿੱਥੇ ਸਾਥੀ ਲਈ ਪਰਿਵਾਰ ਜਾਂ ਦੋਸਤਾਂ ਨਾਲ ਸੰਪਰਕ ਕਰਨਾ ਔਖਾ ਹੁੰਦਾ ਹੈ
• ਕਿਸੇ ਨੂੰ ਉਸਦੀ ਇੱਛਾ ਦੇ ਵਿਰੁੱਧ ਵਿਆਹ ਕਰਨ ਲਈ ਮਜਬੂਰ ਕਰਨਾ (ਮਜਬੂਰੀ ਨਾਲ ਕੀਤਾ ਵਿਆਹ)

ਅਧਿਆਤਮਿਕ ਬਦਸਲੂਕੀ

ਅਧਿਆਤਮਿਕ ਬਦਸਲੂਕੀ ਵਿੱਚ ਕਿਸੇ ਹੋਰ ਵਿਅਕਤੀ ਨੂੰ ਨਿਯੰਤਰਿਤ ਕਰਨ ਲਈ ਅਧਿਆਤਮਿਕ ਵਿਸ਼ਵਾਸਾਂ ਅਤੇ ਸਾਧਣਾ ਨੂੰ ਨਾਮਨਜ਼ੂਰ ਕਰਨਾ ਜਾਂ ਦੁਰਵਰਤੋਂ ਸ਼ਾਮਲ ਹੁੰਦੀ ਹੈ। ਅਧਿਆਤਮਿਕ ਬਦਸਲੂਕੀ ਦੀਆਂ ਉਦਾਹਰਣਾਂ:

• ਕਿਸੇ ਨੂੰ ਉਹਨਾਂ ਦੇ ਧਰਮ ਦੀ ਸਾਧਣਾ ਕਰਨ ਤੋਂ ਰੋਕਣਾ
• ਕਿਸੇ ਨੂੰ ਉਹਨਾਂ ਦੇ ਧਾਰਮਿਕ ਵਿਸ਼ਵਾਸਾਂ ਵਿਰੁੱਧ ਕਾਰਵਾਈ ਕਰਨ ਲਈ ਮਜਬੂਰ ਕਰਨਾ
• ਕਿਸੇ ਦੀ ਧਾਰਮਿਕ ਸਾਧਣਾ ਜਾਂ ਵਿਸ਼ਵਾਸਾਂ ਦਾ ਮਜ਼ਾਕ ਬਣਾਉਣਾ
• ਹਿੰਸਾ ਨੂੰ ਜਾਇਜ਼ ਠਹਿਰਾਉਣ ਲਈ ਧਰਮ ਦੀ ਵਰਤੋਂ ਕਰਨਾ।

ਪਿੱਛਾ ਕਰਨਾ

ਪਿੱਛਾ ਕਰਨਾ ਉਦੋਂ ਵਾਪਰਦਾ ਹੈ ਜਦੋਂ ਕੋਈ ਵਿਅਕਤੀ ਜਾਣਬੁੱਝ ਕੇ ਕਿਸੇ ਦੀ ਮਰਜੀ ਦੇ ਵਿਰੁੱਧ ਉਸ ਦਾ ਪਿੱਛਾ ਕਰਦਾ ਰਹਿੰਦਾ ਹੈ। ਪਿੱਛਾ ਕਰਨਾ ਪੀੜਤ ਨੂੰ ਇਸ ਤਰ੍ਹਾਂ ਮਹਿਸੂਸ ਕਰਾਉਂਦਾ ਹੈ ਜਿਵੇਂ ਕਿ ਉਹਨਾਂ ਨੇ ਆਪਣੇ ਜੀਵਨ ‘ਤੇ ਨਿਯੰਤਰਣ ਗੁਆ ਲਿਆ ਹੈ। ਪਿੱਛਾ ਕਰਨ ਦੀਆਂ ਉਦਾਹਰਨਾਂ:

• ਲਗਾਤਾਰ ਕਾਲਾਂ ਜਾਂ ਸੰਦੇਸ਼
• ਕਿਸੇ ਵਿਅਕਤੀ ਦਾ ਘਰ ਜਾਂ ਕੰਮ ਤੇ ਪਿੱਛਾ ਕਰਨਾ
• ਅਣਚਾਹੀ ਨੋਟਜ਼ ਅਤੇ ਫੁੱਲ ਛੱਡਣੇ
• ਕਿਸੇ ਦੀ ਟੈਕਨਾਲੋਜੀ ਦੀ ਵਰਤੋਂ ਦੀ ਨਿਗਰਾਨੀ ਕਰਨਾ ਉਦਾਹਰਣ ਲਈ ਫੋਨ, ਈਮੇਲਾਂ, ਸੋਸ਼ਲ ਮੀਡੀਆ

 

ਤਸਵੀਰ-ਅਧਾਰਤ ਬਦਸਲੂਕੀ

ਤਸਵੀਰ-ਅਧਾਰਤ ਬਦਸਲੂਕੀ ਦਾ ਅਰਥ ਫੋਟੋ ਵਿੱਚ ਵਿਅਕਤੀ ਦੀ ਸਹਿਮਤੀ ਤੋਂ ਬਿਨਾਂ ਅੰਤਰੰਗ ਫੋਟੋਆਂ ਨੂੰ ਸਾਂਝਾ ਕਰਨਾ ਜਾਂ ਸਾਂਝਾ ਕਰਨ ਦੀ ਧਮਕੀ ਦੇਣਾ ਹੈ। ਇਹ ਨਿਮਨਲਿਖਿਤ ਹੋ ਸਕਦੇ ਹਨ:

• ਅੰਤਰੰਗ ਫੋਟੋਆਂ ਸਾਂਝੀਆਂ ਕਰਨਾ
• ਪੂਰੀ ਜਾਂ ਅੰਸ਼ਕ ਰੂਪ ਵਿੱਚ ਨਗਨ ਫੋਟੋਆਂ
• ਸਰੀਰਕ ਗਤਿਵਿਧੀਆਂ ਦਰਸਾਉਂਦੀਆਂ ਫੋਟੋਆਂ
• ਕਿਸੇ ਵਿਅਕਤੀ ਦੇ ਨਿੱਜੀ ਭਾਗਾਂ ਦੀਆਂ ਤਸਵੀਰਾਂ
• ਕਿਸੇ ਵਿਅਕਤੀ ਦਾ ਚਿਹਰਾ ਅਸ਼ਲੀਲ ਜਾਂ ਕਾਮੁਕ ਤਸਵੀਰਾਂ ਵਿੱਚ ਜੋੜਨਾ ਅਤੇ ਉਹਨਾਂ ਤਸਵੀਰਾਂ ਨੂੰ ਵੰਡਣਾ।

Subscribe to our newsletter