Facts about White Ribbon Australia (ਭਾਸ਼ਾ ਦਾ ਨਾਂ) – Punjabi

ਵਾਈਟ ਰਿਬਨ ਆਸਟ੍ਰੇਲੀਆ ਦੇ ਬਾਰੇ

ਵਾਈਟ ਰਿਬਨ ਔਰਤਾਂ ਅਤੇ ਲੜਕੀਆਂ ਦੇ ਵਿਰੁੱਧ ਮਰਦਾਂ ਦੀ ਹਿੰਸਾ ਨੂੰ ਖ਼ਤਮ ਕਰਨ ਲਈ, ਲਿੰਗੀ ਸਮਾਨਤਾ ਨੂੰ ਵਧਾਉਣ ਅਤੇ ਮਰਦਾਨਾਪਨ ਦਾ ਇੱਕ ਨਵਾਂ ਦ੍ਰਿਸ਼ਟੀਕੋਣ ਬਣਾਉਣਾ ਲਈ ਕੰਮ ਕਰ ਰਹੇ ਮਰਦਾਂ ਅਤੇ ਮੁੰਡਿਆਂ ਦੀ ਵਿਸ਼ਵ ਦੀ ਸਭ ਤੋਂ ਵੱਡੀ ਲਹਿਰ ਹੈ।

ਵਾਈਟ ਰਿਬਨ ਆਸਟ੍ਰੇਲੀਆ, ਇਸ ਗਲੋਬਲ ਲਹਿਰ ਦੇ ਹਿੱਸੇ ਵਜੋਂ, ਇਹ ਚਾਹੁੰਦੀ ਹੈ ਕਿ ਆਸਟ੍ਰੇਲੀਆ ਵਿੱਚਲੀਆਂ ਸਾਰੀਆਂ ਔਰਤਾਂ ਸੁਰੱਖਿਆ ਵਿੱਚ, ਹਿੰਸਾ ਅਤੇ ਬਦਸਲੂਕੀ ਤੋਂ ਮੁਕਤ ਰਹਿਣ। ਅਸੀਂ ਮੁੱਢਲੀ ਰੋਕਥਾਮ ‘ਤੇ ਧਿਆਨ ਦਿੰਦੇ ਹਾਂ: ਹਿੰਸਾ ਦੇ ਸ਼ੁਰੂ ਹੋਣ ਤੋਂ ਪਹਿਲਾਂ ਇਸਨੂੰ ਰੋਕਣਾ।

ਸਿੱਖਿਆ, ਜਾਗਰੂਕਤਾ ਵਧਾਉਣ ਅਤੇ ਸਿਰਜਣਾਤਮਕ ਮੁਹਿੰਮਾਂ, ਰੋਕਥਾਮ ਪ੍ਰੋਗਰਾਮਾਂ ਅਤੇ ਸਾਝੇਦਾਰੀ ਰਾਹੀਂ, ਅਸੀਂ ਔਰਤਾਂ ਦੇ ਵਿਰੁੱਧ ਮਰਦਾਂ ਦੀ ਹਿੰਸਾ ਨੂੰ ਰੋਕਣ ਵਿੱਚ ਮਰਦਾਂ ਦੀ ਸਕਾਰਾਤਮਕ ਭੂਮਿਕਾ ਦਿਖਾਉਂਦੇ ਹਾਂ ਅਤੇ ਉਹਨਾਂ ਨੂੰ ਇਸ ਸਮਾਜਿਕ ਤਬਦੀਲੀ ਦਾ ਹਿੱਸਾ ਬਣਨ ਲਈ ਸਮਰਥਨ ਦਿੰਦੇ ਹਾਂ।

ਸਾਡਾ ਸੁਪਨਾ
ਇੱਕ ਰਾਸ਼ਟਰ ਜੋ ਔਰਤਾਂ ਦਾ ਸਤਿਕਾਰ ਕਰਦਾ ਹੈ, ਜਿਸ ਵਿੱਚ ਹਰ ਔਰਤ ਸੁਰੱਖਿਅਕ ਵਾਤਾਵਰਣ ਵਿੱਚ, ਮਰਦਾਂ ਦੀ ਹਰ ਕਿਸਮ ਦੀ ਬਦਸਲੂਕੀ ਤੋਂ ਮੁਕਤ ਹੋ ਕੇ ਰਹਿੰਦੀ ਹੈ।

ਸਦਾ ਉੱਦੇਸ਼
ਔਰਤਾਂ ਦੀ ਸੁਰੱਖਿਆ ਇੱਕ ਆਦਮੀ ਦੀ ਸਮੱਸਿਆ ਵੀ ਬਣਾਉਣ ਲਈ ਮਰਦਾਂ ਨੂੰ ਸ਼ਾਮਲ ਕਰਨਾ।

ਔਰਤਾਂ ਖਿਲਾਫ ਹਿੰਸਾ ਦੇ ਬਾਰੇ ਆਦਮੀ ਦਾ ਹੋਰ ਦੂਜੇ ਆਦਮੀ ਨਾਲ ਗੱਲ ਕਰਨਾ ਤਬਦੀਲੀ ਲਈ ਇੱਕ ਸ਼ਕਤੀਸ਼ਾਲੀ ਉਤਪ੍ਰੇਰਕ ਹੈ।

ਔਰਤਾਂ ਵਿਰੁੱਧ ਹਿੰਸਾ

ਔਰਤਾਂ ਦੇ ਖਿਲਾਫ ਮਰਦਾਂ ਦੀ ਹਿੰਸਾ ਅਤੇ ਬਦਸਲੂਕੀ ਸਾਰੇ ਭਾਈਚਾਰਿਆਂ ਵਿੱਚ ਹੁੰਦੀ ਹੈ ਅਤੇ ਇਹ ਕਿਸੇ ਇੱਕ ਖਾਸ ਸੱਭਿਆਚਾਰ ਵਿੱਚ ਸੀਮਿਤ ਨਹੀਂ ਹੈ। ਇਸ ਨੂੰ ਸੰਯੁਕਤ ਰਾਸ਼ਟਰ ਦੁਆਰਾ “ਲਿੰਗ-ਆਧਾਰਤ ਹਿੰਸਾ ਦਾ ਕੋਈ ਵੀ ਕੰਮ ਜਿਸਦੇ ਨਤੀਜੇ ਸਰੀਰਕ, ਲਿੰਗਕ ਜਾਂ ਮਨੋਵਿਗਿਆਨਕ ਨੁਕਸਾਨ ਜਾਂ ਔਰਤਾਂ ਲਈ ਤਕਲੀਫ਼ ਹੁੰਦੇ ਹਨ, ਜਾਂ ਹੋ ਸਕਦੇ ਹਨ” ਵਜੋਂ ਪਰਿਭਾਸ਼ਤ ਕੀਤਾ ਜਾਂਦਾ ਹੈ। ਅਪਮਾਨਜਨਕ ਵਿਹਾਰ ਵਿੱਚ ਈਰਖਾ, ਨਿੱਜੀਤਾ, ਨੀਵਾਂ ਦਿਖਾਉਣਾ ਅਤੇ ਧਮਕੀਆਂ ਸ਼ਾਮਲ ਹਨ। ਹਿੰਸਾ ਨੂੰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਣਾ ਚਾਹੀਦਾ ਹੈ।

ਘਰੇਲੂ ਅਤੇ ਪਰਿਵਾਰਕ ਹਿੰਸਾ ਔਰਤਾਂ ਵਿਰੁੱਧ ਹਿੰਸਾ ਦਾ ਇੱਕ ਰੂਪ ਹੈ ਅਤੇ ਦੁਨੀਆਂ ਭਰ ਵਿੱਚ ਹੋਣ ਵਾਲੀ ਇੱਕ ਜਨਤਕ ਸਮੱਸਿਆ ਦੀ ਬਜਾਏ ਇਸਨੂੰ ਅਕਸਰ “ਨਿੱਜੀ ਪਰਿਵਾਰਕ ਮੁੱਦੇ” ਵਜੋਂ ਲੇਬਲ ਕੀਤਾ ਜਾਂਦਾ ਹੈ। ਇਹ ਦੱਸਣਾ ਮਹੱਤਵਪੂਰਨ ਹੈ ਜੇਕਰ ਤੁਸੀਂ ਜਾਂ ਕੋਈ ਵੀ ਜਿਸਨੂੰ ਤੁਸੀਂ ਜਾਣਦੇ ਹੋ, ਹਿੰਸਾ ਅਤੇ ਬਦਸਲੂਕੀ ਸਹਿਣ ਕਰ ਰਿਹਾ ਹੈ।

ਇੱਕ ਸਾਥੀ, ਰਿਸ਼ਤੇਦਾਰ, ਦੋਸਤ ਜਾਂ ਇੱਥੋ ਤੱਕ ਕਿ ਇੱਕ ਅਜਨਬੀ ਵੀ ਹਿੰਸਾ ਦਾ ਅਪਰਾਧੀ ਹੋ ਸਕਦਾ ਹੈ, ਹਾਲਾਂਕਿ ਹਿੰਸਾ ਅਤੇ ਬਦਸਲੂਕੀ ਆਮ ਤੌਰ ਤੇ ਇੱਕ ਮਰਦ ਅਪਰਾਧੀ ਦੇ ਵਿਚਕਾਰ ਵਾਪਰਦੀ ਹੈ ਜੋ ਪੀੜਤ ਔਰਤ ਲਈ ਜਾਣਿਆ ਜਾਂਦਾ ਹੈ।

ਹਿੰਸਾ ਅਤੇ ਬਦਸਲੂਕੀ ਦੀਆਂ ਕਿਸਮਾਂ

ਹਿੰਸਾ ਅਤੇ ਬਦਸਲੂਕੀ ਦੀਆਂ ਸਾਰੀਆਂ ਕਿਸਮਾਂ ਨਾਮਨਜ਼ੂਰ ਹਨ। ਉਹ ਵਧੇਰੇ ਸਪੱਸ਼ਟ ਹਿੰਸਾ ਤੋਂ ਲੁੱਕੇ ਹੋਏ ਦੁਰਵਿਹਾਰ ਅਤੇ ਨਿਯੰਤਰਣ ਵਾਲੇ ਵਿਵਹਾਰ ਹੋ ਸਕਦੇ ਹਨ।

ਸਰੀਰਕ, ਜਿਨਸੀ ਬਦਸਲੂਕੀ ਅਤੇ ਪਿੱਛਾ ਕਰਨਾ ਹਿੰਸਾ ਦੀਆਂ ਉਹ ਕਿਸਮਾਂ ਹਨ ਜੋ ਵੇਖਿਆ ਜਾ ਸਕਦੀਆਂ ਹਨ। ਭਾਵਾਤਮਕ, ਜ਼ਬਾਨੀ, ਵਿੱਤੀ, ਸਮਾਜਕ, ਅਧਿਆਤਮਿਕ ਅਤੇ ਚਿੱਤਰ-ਅਧਾਰਤ ਬਦਸਲੂਕੀ ਵਧੇਰੇ ਲੁੱਕੀ ਹੋਈ ਹੋ ਸਕਦੀ ਹੈ ਅਤੇ ਦੋਸਤਾਂ ਜਾਂ ਪਰਿਵਾਰਕ ਮੈਂਬਰਾਂ ਦੁਆਰਾ ਬੇਧਿਆਨੇ ਕੀਤੇ ਗਏ ਜਾ ਸਕਦੇ ਹਨ।

ਹੋਰ ਪੜ੍ਹੋ

ਮਦਦ ਕਿੱਥੇ ਲੱਭਣੀ ਹੈ

ਜੇਕਰ ਤਤਕਾਲ ਖਤਰੇ ਵਿੱਚ ਹੋ, ਤਾਂ ਪੁਲਿਸ ਨੂੰ 000 ‘ਤੇ ਕਾਲ ਕਰੋ।

ਜੇਕਰ ਤੁਸੀਂ ਜਾਂ ਕੋਈ ਜਿਸਨੂੰ ਤੁਸੀਂ ਜਾਣਦੇ ਹੋ, ਕਿਸੇ ਹਿੰਸਾ ਅਤੇ ਬਦਸਲੂਕੀ ਦਾ ਸਾਹਮਣਾ ਕਰ ਰਿਹਾ ਹੈ, ਤਾਂ ਸਹਾਇਤਾ ਉਪਲਬਧ ਹੈ। ਜੇਕਰ ਤੁਹਾਡੇ ਕੋਈ ਸਵਾਲ ਹਨ ਜਾਂ ਤੁਹਾਨੂੰ ਸਲਾਹ ਦੀ ਲੋੜ ਹੈ ਤਾਂ ਇਨ੍ਹਾਂ ਨੰਬਰਾਂ ਵਿੱਚੋਂ ਕਿਸੇ ਇੱਕ ਤੇ ਕਾਲ ਕਰੋ।

1800RESPECT

1800 737 732

ਕਿਸੇ ਵੀ ਆਸਟਰੇਲਿਆਈ ਲਈ 24 ਘੰਟੇ ਰਾਸ਼ਟਰੀ ਜਿਨਸੀ ਸ਼ੋਸ਼ਣ, ਪਰਿਵਾਰ ਅਤੇ ਘਰੇਲੂ ਹਿੰਸਾ ਸਲਾਹ ਲਾਈਨ, ਜਿਸ ਨੇ ਖਤਰੇ, ਪਰਿਵਾਰ ਅਤੇ ਘਰੇਲੂ ਹਿੰਸਾ ਜਾਂ ਜਿਨਸੀ ਹਮਲੇ ਦਾ

ਅਨੁਭਵ ਕੀਤਾ ਹੈ, ਜਾਂ ਇਸਦੇ ਜੋਖਮ ਤਹਿਤ ਹੈ। ਦੁਭਾਸ਼ੀਏ ਕਈ ਭਾਸ਼ਾਵਾਂ ਵਿੱਚ ਉਪਲਬਧ ਹਨ।
ਟੋਲ-ਫ੍ਰੀ 1800 737 732 ਤੇ ਕਾਲ ਕਰੋ।

ਵੈਬਸਾਈਟ ਵੇਖੋ

ਲਾਈਫਲਾਈਨ

131 114

ਲਾਇਫਲਾਈਨ ਦਾ ਇੱਕ ਰਾਸ਼ਟਰੀ ਨੰਬਰ ਹੈ ਜੋ ਤੁਹਾਡੇ ਰਾਜ ਵਿੱਚ ਇੱਕ ਸੰਕਟ ਸੇਵਾ ਨਾਲ ਸੰਪਰਕ ਕਰਨ ਵਿੱਚ ਤੁਹਾਡੀ ਮਦਦ ਕਰ ਸਕਦਾ ਹੈ।

ਆਸਟ੍ਰੇਲੀਆ ਵਿੱਚ ਕੋਈ ਵੀ ਵਿਅਕਤੀ ਜੋ ਕਿਸੇ ਨਿੱਜੀ ਸੰਕਟ ਦਾ ਸਾਹਮਣਾ ਕਰ ਰਿਹਾ ਹੈ ਜਾਂ ਖੁਦਕੁਸ਼ੀ ਬਾਰੇ ਸੋਚ ਰਿਹਾ ਹੈ, ਉਹ 13 11 14 ਤੇ ਕਾਲ ਕਰ ਸਕਦਾ ਹੈ।

ਵੈਬਸਾਈਟ ਵੇਖੋ

ਅਨੁਵਾਦ ਅਤੇ ਦੁਭਾਸ਼ੀਆ ਸੇਵਾ

131 450

ਆਪਣੀ ਭਾਸ਼ਾ ਵਿੱਚ ਟੈਲੀਫ਼ੋਨ ਜਾਂ ਆਨ-ਸਾਈਟ ਦੁਭਾਸ਼ੀਏ ਤੇ ਮੁਫਤ ਪਹੁੰਚ ਪ੍ਰਾਪਤ ਕਰੋ। ਤੁਰੰਤ ਫੋਨ ਦੁਭਾਸ਼ੀਆ ਸੇਵਾਵਾਂ ਸਾਲ ਦੇ ਹਰ ਦਿਨ, 24 ਘੰਟੇ, 131 450 ਤੇ ਉਪਲਬਧ ਹੈ।

 

ਵੈਬਸਾਈਟ ਵੇਖੋ

ਤੱਥਸ਼ੀਟਾਂ

ਵਾਈਟ ਰਿਬਨ ਕੋਲ ਔਰਤਾਂ ਵਿਰੁੱਧ ਮਰਦਾਂ ਦੀ ਹਿੰਸਾ ਨੂੰ ਰੋਕਣ ਬਾਰੇ ਜਾਣਕਾਰੀ ਨਾਲ ਵੱਖੋ ਵੱਖਰੀਆਂ ਭਾਸ਼ਾਵਾਂ ਵਿੱਚ ਤੱਥਸ਼ੀਟਾਂ ਦੀ ਇੱਕ ਲੜੀ ਹੈ। ਔਨਲਾਈਨ ਵੇਖੋ, ਡਾਊਨਲੋਡ ਜਾਂ ਪ੍ਰਿੰਟ ਕਰੋ।

 

ਤੱਥਸ਼ੀਟਾਂ ਲੱਭੋ

ਹਿੰਸਾ ਦਾ ਚੱਕਰ

ਹਿੰਸਾ ਦਾ ਚੱਕਰ ਅਪਰਾਧੀ ਦੇ ਕੰਮਾਂ ਦੀ ਦੁਹਰਾਉਣ ਵਾਲੀ ਪ੍ਰਕਿਰਤੀ ਨੂੰ ਦਰਸਾਉਂਦਾ ਹੈ। ਹਿੰਸਾ ਦੇ ਚੱਕਰ ਦਾ ਸਿਧਾਂਤ ਦਿਖਾਉਂਦਾ ਹੈ ਕਿ ਕਿਵੇਂ ਇੱਕ ਅਪਰਾਧੀ ਦਾ ਵਿਵਹਾਰ ਬਹੁਤ ਨਾਟਕੀ ਢੰਗ ਨਾਲ ਬਦਲ ਸਕਦਾ ਹੈ, ਜਿਸ ਨਾਲ ਔਰਤ ਨੂੰ ਛੱਡਣਾ ਮੁਸ਼ਕਿਲ ਹੋ ਜਾਂਦਾ ਹੈ। ਔਰਤਾਂ ਜਿਨ੍ਹਾਂ ਨੇ ਹਿੰਸਾ ਦਾ ਅਨੁਭਵ ਕੀਤਾ ਹੈ, ਇਸ ਚੱਕਰ ਨੂੰ ਪਛਾਣ ਸਕਦੀਆਂ ਹਨ।

 

ਪੜਾਅ 1: ਤਣਾਅ-ਨਿਰਮਾਣ

ਸੰਬੰਧ ਵਿੱਚਲੇ ਲੋਕਾਂ ਵਿਚਕਾਰ ਤਣਾਅ ਵਧਣਾ ਸ਼ੁਰੂ ਹੋ ਜਾਂਦਾ ਹੈ। ਜ਼ੁਬਾਨੀ, ਭਾਵਾਤਮਕ ਜਾਂ ਵਿੱਤੀ ਬਦਸਲੂਕੀ ਹੁੰਦੀ ਹੈ। ਬਦਸਲੂਕੀ ਕਰਨ ਵਾਲੇ ਦਾ ਵਿਹਾਰ ਤੇਜ਼ ਹੋ ਜਾਂਦਾ ਹੈ ਅਤੇ ਇੱਕ ਅਜਿਹੇ ਬਿੰਦੂ ਤੇ ਪਹੁੰਚ ਜਾਂਦਾ ਹੈ ਜਿੱਥੇ ਇੱਕ ਧਮਾਕਾ ਹੁੰਦਾ ਹੈ।

ਪੜਾਅ 2: ਗੰਭੀਰ ਧਮਾਕਾ

ਹਿੰਸਾ ਆਪਣੇ ਸਿਖਰ ‘ਤੇ ਪਹੁੰਚ ਜਾਂਦੀ ਹੈ ਅਤੇ ਬਦਸਲੂਕੀ ਕਰਨ ਵਾਲਾ ਤਣਾਅ ਮੁਕਤ ਹੋਣ ਦਾ ਅਨੁਭਵ ਕਰਦਾ ਹੈ। ਇਹ ਅਹਿਸਾਸ ਆਦੀ ਬਣਾ ਸਕਦਾ ਹੈ। ਬਦਸਲੂਕੀ ਕਰਨ ਵਾਲਾ ਸਿਰਫ਼ ਇਸੇ ਤਰ੍ਹਾਂ ਹੀ ਗੁੱਸੇ ਨਾਲ ਨਜਿੱਠਣ ਦਾ ਫੈਸਲਾ ਕਰ ਸਕਦਾ ਹੈ।

ਪੜਾਅ 3: ਹਨੀਮੂਨ

ਇਸ ਸਮੇਂ ਤੇ, ਬਦਸਲੂਕੀ ਕਰਨ ਵਾਲਾ ਸ਼ਰਮ ਮਹਿਸੂਸ ਕਰਨਾ ਸ਼ੁਰੂ ਕਰਦਾ ਹੈ ਅਤੇ ਦੁਬਾਰਾ ਹਿੰਸਕ ਨਾ ਹੋਣ ਦਾ ਵਾਅਦਾ ਕਰਦਾ ਹੈ। ਉਹ ਹੋਰ ਕਾਰਕ ਜਿਵੇਂ ਕਿ ਅਲਕੋਹਲ ਜਾਂ ਕੰਮ ਦੇ ਤਣਾਓ ਨੂੰ ਦੋਸ਼ ਦੇ ਕੇ ਹਿੰਸਾ ਦੀ ਵਿਆਖਿਆ ਕਰਨ ਦੀ ਕੋਸ਼ਿਸ਼ ਕਰ ਸਕਦੇ ਹਨ। ਪੀੜਤ ਉਲਝਣ ‘ਚ ਹੈ ਅਤੇ ਪੀੜਤ ਹੈ ਪਰ ਇਹ ਵੀ ਰਾਹਤ ਮਿਲੀ ਹੈ ਕਿ ਹਿੰਸਾ ਖ਼ਤਮ ਹੋ ਗਈ ਹੈ। ਪੀੜਤ ਸੋਚ ਸਕਦਾ ਹੈ ਕਿ ਬਦਸਲੂਕੀ ਕਰਨ ਵਾਲਾ ਬਦਲ ਗਿਆ ਹੈ ਅਤੇ ਹੋਰ ਕੋਈ ਹਿੰਸਾ ਨਹੀਂ ਹੋਵੇਗੀ।

Subscribe to our newsletter